ਨੈਸ਼ਨਲ

ਨਾਨਾਵਤੀ ਕਮਿਸ਼ਨ ਨੇ ਰਾਜੀਵ ਗਾਂਧੀ ਨੂੰ 1984 ਦਾ ਸਿੱਖ ਕਤਲੇਆਮ ਕਰਵਾਉਣ ਦਾ ਦੋਸ਼ੀ ਪਾਇਆ ਸੀ : ਸਿਰਸਾ

May 09, 2019 07:56 PM


ਨਵੀਂ ਦਿੱਲੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ ਐਸ ਜੀ ਐਮ ਸੀ) ਦੇ ਪ੍ਰਧਾਨ ਸ੍ਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਵਾਜਪਾਈ ਸਰਕਾਰ ਵੱਲੋਂ ਬਣਾਏ ਨਾਨਾਵਤੀ ਕਮਿਸ਼ਨ ਨੇ ਆਪਣੀ ਜਾਂਚ ਦੌਰਾਨ ਪਾਇਆ ਸੀ ਕਿ 1984 ਵਿਚ ਸਿੱਖ ਕਤਲੇਆਮ ਕਰਵਾਉਣ ਦੀਆਂ ਹਦਾਇਤਾਂ ਤਤਕਾਲੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਦਫਤਰ ਤੋਂ ਜਾਰੀ ਹੋਈਆਂ ਸਨ ਤੇ ਇਹ ਗੱਲ ਸਰਕਾਰੀ ਰਿਕਾਰਡ ਦਾ ਹਿੱਸਾ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ੍ਰ ਸਿਰਸਾ ਨੇ ਕਿਹਾ ਕਿ ਨਾਨਾਵਤੀ ਕਮਿਸ਼ਨ ਦੀ ਜਾਂਚ ਦੌਰਾਨ ਸਿੱਖ ਕਤਲੇਆਮ ਦਾ ਅਸਲ ਦੋਸ਼ੀ ਤੇ ਮੁੱਖ ਯੋਜਨਾਕਾਰ ਤੇ ਇਸ ਕਤਲੇਆਮ ਦਾ ਆਯੋਜਕ ਬੇਨਕਾਬ ਕਰ ਦਿੱਤਾ ਸੀ ਜਿਸਨੇ ਆਪਣੇ ਹੀ ਦੇਸ਼ ਦੇ ਸਿੱਖ ਭਾਈਚਾਰੇ ਦੇ ਨਾਗਰਿਕਾਂ ਦਾ ਕਤਲ ਕਰਵਾਇਆ।
ਉਹਨਾਂ ਕਿਹਾ ਕਿ ਇੰਦਰਾ ਗਾਂਧੀ ਦੀ ਮੌਤ 31 ਅਕਤੂਬਰ ਨੂੰ ਹੋਈ ਸੀ ਪਰ ਉਸ ਦਿਨ ਕੋਈ ਹਿੰਸਾ ਨਹੀਂ ਹੋਈ ਤੇ ਨਾ ਹੀ ਉਸ ਤੋਂ ਅਗਲੇ ਦਿਨ ਯਾਨੀ 1 ਨਵੰਬਰ ਨੂੰ ਵੀ ਕੋਈ ਹਿੰਸਾ ਨਹੀਂ ਹੋਈ। ਉਹਨਾਂ ਕਿਹਾ ਕਿ ਜਦੋਂ ਰਾਜੀਵ ਗਾਂਧੀ ਨੇ ਪ੍ਰਧਾਨ ਮੰਤਰੀ ਵੱਜੋਂ ਸਹੁੰ ਚੁੱਕ ਲਈ ਤਾਂ ਉਸਨੇ ਆਪਣੇ ਵਫਾਦਾਰਾਂ ਸੱਜਣ ਕੁਮਾਰ, ਐਚ ਕੇ ਐਲ ਭਗਤ, ਜਗਦੀਸ਼ ਟਾਈਟਲਰ, ਕਮਲਨਾਥ ਤੇ ਹੋਰਨਾਂ ਨੂੰ ਆਪਣੀ ਮਾਂ ਦੀ ਮੌਤ ਦਾ ਬਦਲਾ ਲੈਣ ਦੀ ਜ਼ਿੰਮੇਵਾਰੀ ਸੌਂਪੀ। ਇਹਨਾਂ ਨੂੰ ਰਸਾਇਣ ਤੇ ਹਥਿਆਰ ਉਪਲਬਧ ਕਰਵਾਏ ਗਏ ਤੇ ਸਿੱਖਾਂ ਦੇ ਘਰਾਂ ਦੀ ਨਿਸ਼ਾਨਦੇਹੀ ਕਰ ਕੇ ਦਿੱਤੀ ਗਈ।
ਉਹਨਾਂ ਕਿਹਾ ਕਿ ਨਾਨਾਵਤੀ ਕਮਿਸ਼ਨ ਵੱਲੋਂ ਕੀਤੀ ਪੜਤਾਲ ਦੇ ਮੱਦੇਨਜ਼ਰ ਰਾਜੀਵ ਗਾਂਧੀ ਤੋਂ ਭਾਰਤ ਰਤਨ ਵਾਪਸ ਲਿਆ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਕ ਵਿਅਕਤੀ ਜਿਸਨੇ ਸਿੱਖ ਭਾਈਚਾਰੇ ਦਾ ਕਤਲੇਆਮ ਕਰਵਾਇਆ ਉਹ ਵੀ ਪ੍ਰਧਾਨ ਮੰਤਰੀ ਦੇ ਸੰਵਿਧਾਨਕ ਅਹੁਦੇ 'ਤੇ ਬਿਰਾਜਮਾਨ ਹੁੰਦਿਆਂ, ਉਹ ਕਦੇ ਵੀ ਭਾਰਤ ਰਤਨ ਨਹੀਂ ਹੋ ਸਕਦਾ।
ਡੀ ਐਸ ਜੀ ਐਮ ਸੀ ਦੇ ਪ੍ਰਧਾਨ ਨੇ ਕਿਹਾ ਕਿ ਇਸ ਕਤਲੇਆਮ ਤੋਂ ਬਾਅਦ ਰਾਜੀਵ ਗਾਂਧੀ ਨੇ ਆਪਣੇ ਜਨਤਕ ਭਾਸ਼ਣ ਰਾਹੀਂ ਪੁਲਿਸ ਤੇ ਨਿਆਂਪਾਲਿਕਾ ਨੂੰ ਧਮਕੀ ਦਿੱਤੀ ਕਿ ਉਹ ਦੋਸ਼ੀਆਂ ਨੂੰ ਹੱਥ ਪਾਉਣ ਤੋਂ ਦੂਰ ਰਹਿਣ। ਉਹਨਾਂ ਕਿਹਾ ਕਿ ਕਿਸੇ ਨੇ ਵੀ ਕਦੇ ਕਲਪਨਾ ਨਹੀਂ ਕੀਤੀ ਸੀ ਕਿ ਕਤਲੇਆਮ ਦੇ 34 ਸਾਲ ਤੋਂ ਬਾਅਦ ਮੁੱਖ ਦੋਸ਼ੀ ਸੱਜਣ ਕੁਮਾਰ ਨੂੰ ਜੇਲ ਜਾਣਾ ਪਵੇਗਾ। ਉਹਨਾਂ ਕਿਹਾ ਕਿ ਇਹ ਵਿਅਕਤੀ ਜੋ ਗਾਂਧੀ ਪਰਿਵਾਰ ਲਈ ਹੀਰੇ ਸਨ ਅਤੇ ਕਦ ਵੀ ਹਵਾਲਾਤ ਤੱਕ ਨਹੀਂ ਗਏ ਸਨ ਪਰ ਹੁਣ ਇਹਨਾਂ ਨੂੰ ਸਾਰੀ ਉਮਰ ਜੇਲ ਵਿਚ ਗੁਜਾਰਨੀ ਪਵੇਗੀ। ਉਹਨਾਂ ਕਿਹਾ ਕਿ ਇਹ ਤਾਂ ਹੀ ਸੰਭਵ ਹੋਇਆ ਹੈ ਜਦੋਂ ਐਨ ਡੀ ਏ ਸਰਕਾਰ ਨੇ ਕਾਰਵਾਈ ਕੀਤੀ।
ਸ੍ਰੀ ਸਿਰਸਾ ਨੇ ਕਿਹਾ ਕਿ ਉਹਨਾਂ ਨੇ ਕਮਨਲਾਥ ਜਿਸਨੂੰ ਰਾਹੁਲ ਗਾਂਧੀ ਨੇ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਬਣਾਇਆ ਹੈ, ਦੇ ਖਿਲਾਫ ਵੀ ਉਹਨਾਂ ਨੇ ਸ਼ਿਕਾਇਤ ਦਿੱਤੀ ਹੈ ਤੇ ਉਹਨਾਂ ਨੂੰ ਆਸ ਹੈ ਕਿ ਐਸ ਆਈ ਟੀ ਦੀ ਜਾਂਚ ਮਗਰੋਂ ਕਮਲਨਾਥ ਨੂੰ ਵੀ ਸੱਜਣ ਕੁਮਾਰ ਦੇ ਕੋਲ ਜੇਲ ਭੇਜਿਆ ਜਾਵੇਗਾ। ਉਹਨਾਂ ਕਿਹਾ ਕਿ ਅਸੀਂ ਮਾਮਲੇ 'ਤੇ ਕੰਮ ਕਰਨ ਰਹੇ ਹਨ ਅਤੇ ਦੋਸ਼ੀਆਂ ਨੂੰ ਜੇਲ ਭੇਜਣ ਲਈ ਕਾਨੂੰਨੀ ਤੌਰ 'ਤੇ ਜੋ ਵੀ ਕਰਨਾ ਪਿਆ ਕਰਨਗੇ।

Have something to say? Post your comment

 

ਨੈਸ਼ਨਲ

ਸਰਬੱਤ ਦਾ ਭਲਾ ਟਰੱਸਟ ਏਅਰਪੋਰਟ ਮੁਲਾਜ਼ਮਾਂ ਦੀ ਮਦਦ ਲਈ ਆਇਆ ਅੱਗੇ

ਅਕਾਲ ਅਕਾਦਮੀਆਂ ਨੂੰ ਹੁਣ ਤੱਕ ਦੇ ਸਭਤੋਂ ਵੱਡੇ ਵੇਬਿਨਾਰ ਲਈ ਵਰਲਡ ਰਿਕਾਰਡ ਪ੍ਰਮਾਣ ਪੱਤਰ ਦੇ ਨਾਲ ਕੀਤਾ ਸਨਮਾਨਿਤ

ਜਦੋਂ ਸਾਰੀਆਂ ਕੌਮਾਂ ਦੇ ਦਰਸ਼ਨ ਯਾਤਰਾਵਾਂ ਖੁੱਲ੍ਹਆਂ ਹਨ, ਮੋਦੀ ਹਕੂਮਤ ਸਿੱਖ ਗੁਰਧਾਮਾਂ ਦੀਆਂ ਯਾਤਰਾਵਾਂ ਕਿਵੇਂ ਬੰਦ ਕਰ ਸਕਦੀ ਹੈ ? : ਮਾਨ

ਬੀਜੇਪੀ-ਕਾਂਗਰਸ ਜਮਾਤ ਚੀਨ ਨੂੰ ਆਪਣੇ ਇਲਾਕੇ ਵਿਚ ਵੜਨ ਤੋਂ ਰੋਕ ਨਹੀਂ ਸਕੇ : ਮਾਨ

ਮਨਦੀਪ ਸਿੰਘ ਦੇ ਬਲਿਦਾਨ ਲਈ ਪੂਰਾ ਦੇਸ਼ ਨਤਮਸਤਕ-ਰਾਹੁਲ ਗਾਂਧੀ

ਅਕਾਲੀ-ਭਾਜਪਾ ਵੱਲੋਂ ਨੀਲੇ ਕਾਰਡ ਤੁਰੰਤ ਬਹਾਲ ਕਰਨ ਦੀ ਮੰਗ ਸੂਬੇ ਭਰ ਵਿਚ ਰੋਸ ਮੁਜ਼ਾਹਰੇ, ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਸੌਂਪੇ

ਭਾਈ ਲੌਂਗੋਵਾਲ ਨੇ ਸ਼ਹੀਦ ਹੋਏ ਫ਼ੋਜੀਆਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ

ਚੀਨ ਦਾ ਹਮਲਾ ਤੇ ਗੋਦੀ ਮੀਡੀਆ ਦੀ ਗ਼ਦਾਰੀ

ਕਰੋਨਾ ਦੀ ਜੰਗ ਜਿੱਤ ਕੇ ਤੰਦਰੁਸਤ ਹੋਏ ਦਿੱਲੀ ਰਾਜੌਰੀ ਗਾਰਡਨ ਪਰਿਵਾਰ ਦੇ ਕੁੰਵਰਪ੍ਰੀਤ ਸਿੰਘ ਜੁਨੇਜਾ ਨੇ ਸੁਣਾਈ ਆਪਣੀ ਹੱਡ ਬੀਤੀ

ਲਦਾਖ ਵਿਚ ਇੰਡੀਆਂ ਅਤੇ ਚੀਨ ਦੇ ਫ਼ੌਜੀ ਜਰਨੈਲਾਂ ਦੀ ਹੋ ਰਹੀ ਗੱਲਬਾਤ ਸਿੱਖ ਕੌਮ ਦੀ ਨੁਮਾਇੰਦਗੀ ਤੋਂ ਬਿਨ੍ਹਾਂ ਕਦੀ ਵੀ ਸਫ਼ਲ ਨਹੀਂ ਹੋ ਸਕੇਗੀ : ਮਾਨ