ਨੈਸ਼ਨਲ

ਦਿੱਲੀ ਸਰਕਾਰ ਯਕੀਨੀ ਬਣਾਵੇ, ਸਿੱਖਾਂ ਦਾ ਕਾਤਲ ਬਿਮਾਰੀ ਦਾ ਬਹਾਨਾ ਬਣਾ ਕੇ ਜੇਲ੍ਹ ਤੋਂ ਬਾਹਰ ਨਾ ਆ ਸਕੇ : ਸਿਰਸਾ

May 06, 2019 06:49 PM

ਨਵੀਂ ਦਿੱਲੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਸਰਕਾਰ ਨੂੰ ਮੁੜ ਜ਼ੋਰ ਦੇ ਕੇ ਕਿਹਾ ਹੈ ਕਿ 1984 ਦੇ ਸਿੱਖ ਕਤਲੇਆਮ ਦੇ ਦੋਸ਼ੀ ਨਰੇਸ਼ ਸ਼ਰਾਵਤ ਨੂੰ ਬਿਮਾਰੀ ਦਾ ਬਹਾਨਾ ਬਣਾ ਕੇ ਕਿਸੇ ਵੀ ਤਰ੍ਹਾਂ ਜੇਲ੍ਹ ਤੋਂ ਬਾਹਰ ਨਾ ਆਉਣ ਦਿੱਤਾ ਜਾਵੇ।

ਸ. ਸਿਰਸਾ ਨੇ ਦੱਸਿਆ ਕਿ ਅੱਜ ਮਾਨਯੋਗ ਦਿੱਲੀ ਹਾਈਕੋਰਟ ਅੰਦਰ ਹਾਜ਼ਰ ਹੋ ਕੇ ਜੇਲ੍ਹ ਵਿੱਚ ਨਰੇਸ਼ ਸ਼ਰਾਵਤ ਦਾ ਇਲਾਜ ਕਰ ਰਹੇ ਡਾਕਟਰ ਦੀਪਕ ਨੇ ਸ਼ਰਾਵਤ ਦੇ ਝੂਠ ਨੂੰ ਅਦਾਲਤ ਸਾਹਮਣੇ ਉਜਾਗਰ ਕੀਤਾ। ਸਿੱਖ ਕਤਲੇਆਮ 'ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਨਰੇਸ਼ ਸ਼ਰਾਵਤ ਦੇ ਵਕੀਲ ਨੇ ਅਦਾਲਤ ਨੂੰ ਕਿਹਾ ਸੀ ਉਹ ਚੰਗੀ ਤਰ੍ਹਾਂ ਚੱਲ ਫਿਰ ਤੇ ਬੋਲ ਨਹੀਂ ਸਕਦਾ ਅਤੇ ਨਾ ਹੀ ਸਹੀ ਢੰਗ ਨਾਲ ਖਾਣਾ ਖਾ ਰਿਹਾ ਹੈ ਪਰ ਡਾਕਟਰ ਦੀਪਕ ਨੇ ਕਿਹਾ ਕਿ ਉਸ ਵੱਲੋਂ ਹੀ ਸ਼ਰਾਵਤ ਦਾ ਇਲਾਜ ਕੀਤਾ ਜਾ ਰਿਹਾ ਹੈ ਤੇ ਦੋਸ਼ੀ ਨੂੰ ਚੱਲਣ ਫਿਰਨ ਜਾਂ ਬੋਲਣ ਵਿੱਚ ਕੋਈ ਸਮੱਸਿਆ ਨਹੀਂ ਹੈ ਤੇ ਉਹ ਖਾਣਾ ਵੀ ਠੀਕ ਠਾਕ ਖਾ ਰਿਹਾ ਹੈ। ਉਹਨਾਂ ਕਿਹਾ ਕਿ ਇਸ ਤਰ੍ਹਾਂ ਡਾਕਟਰ ਦੀਪਕ ਨੇ ਨਰੇਸ਼ ਸ਼ਰਾਵਤ ਵੱਲੋਂ ਬੋਲੇ ਝੂਠ ਨੂੰ ਨੰਗਾ ਕਰ ਦਿੱਤਾ।

ਦਿੱਲੀ ਕਮੇਟੀ ਪ੍ਰਧਾਨ ਨੇ ਦੱਸਿਆ ਕਿ ਮਾਨਯੋਗ ਅਦਾਲਤ ਨੇ ਕਿਹਾ ਕਿ ਜਦੋਂ ਜੇਲ੍ਹ ਅੰਦਰ ਡਾਕਟਰਾਂ ਵੱਲੋਂ ਦੋਸ਼ੀ ਦਾ ਇਲਾਜ ਸਹੀ ਤਰੀਕੇ ਨਾਲ ਕੀਤਾ ਜਾ ਰਿਹਾ ਹੈ ਤਾਂ ਕਿਉਂ ਨਾ ਮੈਡੀਕਲ ਅਧਾਰ 'ਤੇ ਮੰਗੀ ਅੰਤ੍ਰਿੰਮ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ ਜਾਵੇ।

ਉਹਨਾਂ ਅੱਗੇ ਦੱਸਿਆ ਕਿ ਸ਼ਰਾਵਤ ਦੇ ਵਕੀਲ ਨੇ ਇੱਕ ਵਾਰ ਫਿਰ ਅਦਾਲਤ ਨੂੰ ਬੇਨਤੀ ਕੀਤੀ ਕਿ ਦੋਸ਼ੀ ਦੀ ਮੈਡੀਕਲ ਰਿਪੋਰਟ ਉਪਰ ਸਰਕਾਰੀ ਹਸਪਤਾਲ ਤੋਂ ਸੈਕਿੰਡ ਓਪੀਨੀਅਨ ਲੈਣਾਂ ਚਾਹੁੰਦੇ ਹਨ ਤਾਂ ਅਦਾਲਤ ਨੇ ਅਗਲੀ ਸੁਣਵਾਈ 10 ਮਈ ਪਾ ਦਿੱਤੀ।

ਸ. ਸਿਰਸਾ ਨੇ ਦਿੱਲੀ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਸਿੱਖ ਕਤਲੇਆਮ ਦਾ ਦੋਸ਼ੀ ਬਿਮਾਰੀ ਦੇ ਝੂਠੇ ਬਹਾਨੇ ਬਣਾ ਕੇ ਜੇਲ੍ਹ ਤੋਂ ਬਾਹਰ ਆਉਣਾ ਚਾਹੁੰਦਾ ਹੈ। ਉਹਨਾਂ ਕਿਹਾ ਕਿ ਜਦੋਂ ਜੇਲ੍ਹ ਅੰਦਰ ਉਸਦਾ ਇਲਾਜ ਸਹੀ ਚੱਲ ਰਿਹਾ ਹੈ ਤਾਂ ਉਸਦਾ ਸੈਕਿੰਡ ਓਪੀਨੀਅਨ ਸਰਕਾਰੀ ਹਸਪਤਾਲ ਚੋਂ ਲੈਣ ਮੌਕੇ ਇਹ ਯਕੀਨੀ ਬਣਾਇਆ ਜਾਵੇ ਕਿ ਦੋਸ਼ੀ ਦਾ ਇਲਾਜ ਜੇਲ੍ਹ ਦੇ ਡਾਕਟਰਾਂ ਵੱਲੋਂ ਹੀ ਕੀਤਾ ਜਾ ਸਕਦਾ ਹੈ ਇਸ ਪੱਖ ਨੂੰ ਅਦਾਲਤ ਸਾਹਮਣੇ ਸਹੀ ਤਰੀਕੇ ਨਾਲ ਪੇਸ਼ ਕੀਤਾ ਜਾਵੇ ਤਾਂ ਜੋ ਦੋਸ਼ੀ ਜੇਲ੍ਹ ਤੋਂ ਬਾਹਰ ਨਾ ਆ ਸਕੇ ਕਿਉਂਕਿ ਇਹ ਸਿੱਖ ਭਾਵਨਾਵਾਂ ਨਾਲ ਜੁੜਿਆ ਹੋਇਆ ਮਸਲਾ ਹੈ।

ਸ. ਸਿਰਸਾ ਨੇ ਦੱਸਿਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੈਰਵੀ ਲਈ ਲੀਗਲ ਸੈਲ ਦੇ ਚੇਅਰਮੈਨ ਸ. ਜਗਦੀਪ ਸਿੰਘ ਕਾਹਲੋਂ, ਐਡਵੋਕੇਟ ਗੁਰਬਖਸ਼ ਸਿੰਘ ਅਤੇ ਹਰਪੀਤ ਸਿੰਘ ਹੋਰਾ ਅਦਾਲਤ ਵਿੱਚ ਮੌਜੂਦ ਰਹੇ।

Have something to say? Post your comment

 

ਨੈਸ਼ਨਲ

ਸਰਬੱਤ ਦਾ ਭਲਾ ਟਰੱਸਟ ਏਅਰਪੋਰਟ ਮੁਲਾਜ਼ਮਾਂ ਦੀ ਮਦਦ ਲਈ ਆਇਆ ਅੱਗੇ

ਅਕਾਲ ਅਕਾਦਮੀਆਂ ਨੂੰ ਹੁਣ ਤੱਕ ਦੇ ਸਭਤੋਂ ਵੱਡੇ ਵੇਬਿਨਾਰ ਲਈ ਵਰਲਡ ਰਿਕਾਰਡ ਪ੍ਰਮਾਣ ਪੱਤਰ ਦੇ ਨਾਲ ਕੀਤਾ ਸਨਮਾਨਿਤ

ਜਦੋਂ ਸਾਰੀਆਂ ਕੌਮਾਂ ਦੇ ਦਰਸ਼ਨ ਯਾਤਰਾਵਾਂ ਖੁੱਲ੍ਹਆਂ ਹਨ, ਮੋਦੀ ਹਕੂਮਤ ਸਿੱਖ ਗੁਰਧਾਮਾਂ ਦੀਆਂ ਯਾਤਰਾਵਾਂ ਕਿਵੇਂ ਬੰਦ ਕਰ ਸਕਦੀ ਹੈ ? : ਮਾਨ

ਬੀਜੇਪੀ-ਕਾਂਗਰਸ ਜਮਾਤ ਚੀਨ ਨੂੰ ਆਪਣੇ ਇਲਾਕੇ ਵਿਚ ਵੜਨ ਤੋਂ ਰੋਕ ਨਹੀਂ ਸਕੇ : ਮਾਨ

ਮਨਦੀਪ ਸਿੰਘ ਦੇ ਬਲਿਦਾਨ ਲਈ ਪੂਰਾ ਦੇਸ਼ ਨਤਮਸਤਕ-ਰਾਹੁਲ ਗਾਂਧੀ

ਅਕਾਲੀ-ਭਾਜਪਾ ਵੱਲੋਂ ਨੀਲੇ ਕਾਰਡ ਤੁਰੰਤ ਬਹਾਲ ਕਰਨ ਦੀ ਮੰਗ ਸੂਬੇ ਭਰ ਵਿਚ ਰੋਸ ਮੁਜ਼ਾਹਰੇ, ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਸੌਂਪੇ

ਭਾਈ ਲੌਂਗੋਵਾਲ ਨੇ ਸ਼ਹੀਦ ਹੋਏ ਫ਼ੋਜੀਆਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ

ਚੀਨ ਦਾ ਹਮਲਾ ਤੇ ਗੋਦੀ ਮੀਡੀਆ ਦੀ ਗ਼ਦਾਰੀ

ਕਰੋਨਾ ਦੀ ਜੰਗ ਜਿੱਤ ਕੇ ਤੰਦਰੁਸਤ ਹੋਏ ਦਿੱਲੀ ਰਾਜੌਰੀ ਗਾਰਡਨ ਪਰਿਵਾਰ ਦੇ ਕੁੰਵਰਪ੍ਰੀਤ ਸਿੰਘ ਜੁਨੇਜਾ ਨੇ ਸੁਣਾਈ ਆਪਣੀ ਹੱਡ ਬੀਤੀ

ਲਦਾਖ ਵਿਚ ਇੰਡੀਆਂ ਅਤੇ ਚੀਨ ਦੇ ਫ਼ੌਜੀ ਜਰਨੈਲਾਂ ਦੀ ਹੋ ਰਹੀ ਗੱਲਬਾਤ ਸਿੱਖ ਕੌਮ ਦੀ ਨੁਮਾਇੰਦਗੀ ਤੋਂ ਬਿਨ੍ਹਾਂ ਕਦੀ ਵੀ ਸਫ਼ਲ ਨਹੀਂ ਹੋ ਸਕੇਗੀ : ਮਾਨ