ਟ੍ਰਾਈਸਿਟੀ

ਬਾਂਸਲ, ਕਿਰਨ ਤੇ ਧਵਨ ਨੇ ਚੰਡੀਗੜ੍ਹ ਵਿਚ ਪੰਜਾਬੀ ਨੂੰ ਸਿਰਮੌਰ ਭਾਸ਼ਾ ਬਣਾਉਣ ਦਾ ਕੀਤਾ ਵਾਅਦਾ

May 03, 2019 07:02 PMਚੰਡੀਗੜ੍ਹ
ਇਹ ਪਹਿਲਾ ਮੌਕਾ ਸੀ ਕਿ ਜਦੋਂ ਚੰਡੀਗੜ੍ਹ ਲੋਕ ਸਭਾ ਹਲਕੇ ਤੋਂ ਤਿੰਨੋਂ ਪ੍ਰਮੁੱਖ ਉਮੀਦਵਾਰ ਪਵਨ ਕੁਮਾਰ ਬਾਂਸਲ, ਕਿਰਨ ਖੇਰ ਅਤੇ ਹਰਮੋਹਨ ਧਵਨ ਇਕ ਮੰਚ 'ਤੇ ਨਜ਼ਰ ਆਏ, ਉਹ ਮੰਚ ਸੀ ਚੰਡੀਗੜ੍ਹ ਪੰਜਾਬੀ ਮੰਚ ਵਲੋਂ ਬੁਲਾਈ ਗਈ ਸੱਥ। ਜਿੱਥੇ ਪੰਜਾਬੀ ਦਰਦੀਆਂ ਦੀ ਕਚਹਿਰੀ ਵਿਚ ਖਲੋ ਕੇ ਤਿੰਨੋਂ ਉਮੀਦਵਾਰਾਂ ਨੇ ਆਪੋ-ਆਪਣੇ ਨਜ਼ਰੀਏ ਨਾਲ ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਮਾਂ ਬੋਲੀ ਪੰਜਾਬੀ ਦੇ ਹੀ ਧੀਆਂ-ਪੁੱਤ ਹਾਂ ਤੇ ਚੰਡੀਗੜ੍ਹ ਵਿਚ ਪੰਜਾਬੀ ਨੂੰ ਸਿਰਮੌਰ ਭਾਸ਼ਾ ਬਣਾਉਣ ਦਾ ਬਾਂਸਲ, ਕਿਰਨ ਤੇ ਧਵਨ ਨੇ ਵਾਅਦਾ ਵੀ ਕੀਤਾ।
ਜ਼ਿਕਰਯੋਗ ਹੈ ਕਿ ਮਾਂ ਬੋਲੀ ਪੰਜਾਬੀ ਨੂੰ ਚੰਡੀਗੜ੍ਹ ਦੀ ਪਹਿਲੀ ਅਤੇ ਸਰਕਾਰੀ ਭਾਸ਼ਾ ਬਣਾਉਣ ਲਈ ਲੰਬੇ ਸਮੇਂ ਤੋਂ ਜੱਦੋ-ਜਹਿਦ ਕਰ ਰਹੇ ਚੰਡੀਗੜ੍ਹ ਪੰਜਾਬੀ ਮੰਚ ਤੇ ਇਸਦੇ ਸਮੂਹ ਸਹਿਯੋਗੀ ਸੰਗਠਨਾਂ ਵਲੋਂ ਇਕ ਵਿਸ਼ੇਸ਼ ਸੱਥ ਪੰਜਾਬ ਕਲਾ ਪਰਿਸ਼ਦ ਸੈਕਟਰ 16, ਚੰਡੀਗੜ੍ਹ ਵਿਖੇ ਲਗਾਈ ਗਈ, ਜਿਸ ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰ ਪਵਨ ਕੁਮਾਰ ਬਾਂਸਲ, ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਕਿਰਨ ਖੇਰ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੋਹਨ ਧਵਨ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਉਨ੍ਹਾਂ ਮੂਹਰੇ ਮੰਚ ਦੇ ਸੰਘਰਸ਼ ਤੇ ਮਾਂ ਬੋਲੀ ਪੰਜਾਬੀ ਨੂੰ ਕਿਵੇਂ ਚੰਡੀਗੜ੍ਹ ਵਿਚੋਂ ਬਾਹਰ ਕੀਤਾ ਗਿਆ ਤੇ ਸਮੇਂ-ਸਮੇਂ ਦੇ ਸਿਆਸਤਦਾਨਾਂ ਦੀ ਇਸ ਵਿਚ ਕੀ ਭੂਮਿਕਾ ਰਹੀ, ਉਹ ਸਾਰੇ ਮਾਮਲੇ ਨੂੰ ਸਟੇਜ ਤੋਂ ਚੰਡੀਗੜ੍ਹ ਪੰਜਾਬੀ ਮੰਚ ਦੇ ਧੁਰੇ ਵਜੋਂ ਕੰਮ ਕਰਨ ਵਾਲੇ ਤਰਲੋਚਨ ਸਿੰਘ ਹੋਰਾਂ ਨੇ ਉਠਾਇਆ। ਤਰਲੋਚਨ ਸਿੰਘ ਹੋਰਾਂ ਨੇ ਤਿੰਨੋਂ ਉਮੀਦਵਾਰਾਂ ਨੂੰ ਆਪਣੇ ਅੰਦਾਜ਼ ਵਿਚ ਦੱਸ ਦਿੱਤਾ ਕਿ ਚੰਡੀਗੜ੍ਹ ਦੇ ਲੋਕਾਂ ਨੇ ਤੁਹਾਨੂੰ ਤਿੰਨਾਂ ਨੂੰ ਮੌਕੇ ਦਿੱਤੇ, ਕੇਂਦਰ ਤੱਕ ਭੇਜਿਆ, ਮੰਤਰੀ ਅਹੁਦੇ ਵੀ ਦਿਵਾਏ, ਪਰ ਤੁਸੀਂ ਪੰਜਾਬੀ ਭਾਸ਼ਾ ਦੀ ਤੇ ਪੰਜਾਬੀਆਂ ਦੀ ਬਾਂਹ ਨਹੀਂ ਫੜੀ।
ਇਸ ਮੌਕੇ ਮੰਚ ਤੋਂ ਆਪਣੀ ਤਕਰੀਰ ਸਾਂਝੀ ਕਰਦਿਆਂ ਤਿੰਨੋਂ ਲੋਕ ਸਭਾ ਉਮੀਦਵਾਰਾਂ ਨੇ ਖੁਦ ਨੂੰ ਪੰਜਾਬੀ ਹੋਣ 'ਤੇ ਮਾਣ ਕੀਤਾ ਤੇ ਇਹ ਵੀ ਦਰਸਾਉਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਪੰਜਾਬੀ ਨੂੰ ਲਾਗੂ ਕਰਵਾਉਣ ਲਈ ਯਤਨਸ਼ੀਲ ਹਾਂ। ਪਵਨ ਕੁਮਾਰ ਬਾਂਸਲ ਨੇ ਆਖਿਆ ਕਿ ਮੈਂ ਸਮੇਂ-ਸਮੇਂ ਸਿਰ ਚੰਡੀਗੜ੍ਹ ਵਿਚ ਪੰਜਾਬੀ ਭਾਸ਼ਾ ਦੀ ਬਹਾਲੀ ਖਾਤਰ ਕੇਂਦਰ ਦੀਆਂ ਸਰਕਾਰਾਂ ਨੂੰ, ਵਿਭਾਗਾਂ ਨੂੰ, ਮੰਤਰੀਆਂ ਨੂੰ ਤੇ ਰਾਜਪਾਲ ਨੂੰ ਚਿੱਠੀਆਂ ਲਿਖੀਆਂ ਤੇ ਉਨ੍ਹਾਂ ਆਖਿਆ ਕਿ ਜੇਕਰ ਚੰਡੀਗੜ੍ਹ ਵਾਸੀਆਂ ਨੇ ਮੈਨੂੰ ਚੁਣਿਆ ਤਾਂ ਮੈਂ ਪੰਜਾਬੀ ਭਾਸ਼ਾ ਦੀ ਬਹਾਲੀ ਖਾਤਰ ਪੂਰੀ ਜੱਦੋ ਜਹਿਦ ਕਰਾਂਗਾ।
ਇਸੇ ਤਰ੍ਹਾਂ ਮੰਚ ਤੋਂ ਆਪਣੀ ਗੱਲ ਸਾਂਝੀ ਕਰਦਿਆਂ ਕਿਰਨ ਖੇਰ ਨੇ ਆਖਿਆ ਕਿ ਅਫਸਰਸ਼ਾਹੀ ਤੇ ਕੇਂਦਰ ਦੀ ਭੂਮਿਕਾ ਮਾਂ ਬੋਲੀ ਪ੍ਰਤੀ ਬੇਸ਼ੱਕ ਸੁਚਾਰੂ ਨਾ ਰਹੀ ਹੋਵੇ ਪਰ ਮੈਂ ਸਿੱਖਾਂ ਦੀ ਧੀ ਹਾਂ, ਪੰਜਾਬਣ ਹਾਂ ਤੇ ਇਸ ਲਈ ਮੈਂ ਪਹਿਲਾਂ ਵੀ ਕੋਸ਼ਿਸ਼ਾਂ ਕੀਤੀਆਂ ਹਨ ਤੇ ਜੇ ਦੁਬਾਰਾ ਚੁਣੀ ਤਦ ਫਿਰ ਪੰਜਾਬੀ ਦੇ ਸਨਮਾਨ ਖਾਤਰ ਪੁਰਜ਼ੋਰ ਕੋਸ਼ਿਸ਼ ਕਰਾਂਗੀ।
ਇਸੇ ਤਰ੍ਹਾਂ ਹਰਮੋਹਨ ਧਵਨ ਹੋਰਾਂ ਨੇ ਵੀ ਜਿੱਥੇ ਆਪਣੇ ਸਮੇਂ ਕਰਵਾਏ ਕੰਮਾਂ ਦਾ ਜ਼ਿਕਰ ਕੀਤਾ, ਉਥੇ ਉਨ੍ਹਾਂ ਵਾਅਦਾ ਵੀ ਕੀਤਾ ਕਿ ਜੇਕਰ ਮੈਂ ਸੰਸਦ ਮੈਂਬਰ ਚੁਣਿਆ ਜਾਂਦਾ ਹਾਂ ਤਾਂ ਦੋ ਸਾਲਾਂ ਦੇ ਅੰਦਰ-ਅੰਦਰ ਚੰਡੀਗੜ੍ਹ ਵਿਚ ਪੰਜਾਬੀ ਭਾਸ਼ਾ ਨੂੰ ਲਾਗੂ ਕਰਾਵਾਂਗਾ ਨਹੀਂ ਤਾਂ ਫਿਰ ਅਸਤੀਫਾ ਦੇ ਦਿਆਂਗਾ।
ਧਿਆਨ ਰਹੇ ਕਿ ਬੇਸ਼ੱਕ ਤਿੰਨੋਂ ਉਮੀਦਵਾਰ ਇਕੋ ਸਮੇਂ ਮੰਚ 'ਤੇ ਮੌਜੂਦ ਸਨ, ਪਰ ਪੰਜਾਬੀ ਦਰਦੀਆਂ ਨੇ ਬੜੀ ਗੰਭੀਰਤਾ ਨਾਲ ਉਨ੍ਹਾਂ ਦੀ ਗੱਲ ਸੁਣੀ, ਜੋ ਮੰਚ ਵਲੋਂ ਤੈਅ ਸੀ ਕਿ ਅੱਜ ਉਨ੍ਹਾਂ ਦੀ ਰਾਏ ਜਾਣਨੀ ਹੈ ਤੇ ਫੈਸਲਾ ਅਸੀਂ ਕਰਨਾ ਹੈ। ਇਸ ਮੌਕੇ ਮੰਚ ਦੀ ਕਾਰਵਾਈ ਜਿੱਥੇ ਸਾਂਝੇ ਤੌਰ 'ਤੇ ਸੁਖਜੀਤ ਸਿੰਘ ਸੁੱਖਾ ਤੇ ਗੁਰਪ੍ਰੀਤ ਸੋਮਲ ਨੇ ਨਿਭਾਈ, ਉਥੇ ਹੀ ਤਿੰਨੋਂ ਉਮੀਦਵਾਰਾਂ ਨੂੰ ਚੰਡੀਗੜ੍ਹ ਪੰਜਾਬੀ ਮੰਚ ਵਲੋਂ ਦੇਵੀ ਦਿਆਲ ਸ਼ਰਮਾ, ਬਾਬਾ ਸਾਧੂ ਸਿੰਘ, ਬਾਬਾ ਗੁਰਦਿਆਲ ਸਿੰਘ, ਜੋਗਿੰਦਰ ਸਿੰਘ ਬੁੜੈਲ ਤੇ ਦੀਪਕ ਸ਼ਰਮਾ ਚਨਾਰਥਲ ਹੋਰਾਂ ਵਲੋਂ ਇਕ ਮੰਗ ਪੱਤਰ ਵੀ ਸੌਂਪਿਆ ਗਿਆ। ਚੰਡੀਗੜ੍ਹ ਪੰਜਾਬੀ ਮੰਚ ਦੀ ਸੱਥ ਵਿਚ ਪੇਂਡੂ ਸੰਘਰਸ਼ ਕਮੇਟੀ, ਗੁਰਦੁਆਰਾ ਪ੍ਰਬੰਧਕ ਸੰਗਠਨ, ਪੰਜਾਬੀ ਲੇਖਕ ਸਭਾ ਤੇ ਹੋਰ ਸਹਿਯੋਗੀ ਸੰਗਠਨਾਂ ਦੇ ਅਹੁਦੇਦਾਰ, ਨੁਮਾਇੰਦੇ ਤੇ ਮੈਂਬਰ ਵੱਡੀ ਗਿਣਤੀ ਵਿਚ ਸ਼ਾਮਲ ਸਨ। ਇਸੇ ਤਰ੍ਹਾਂ ਚੰਡੀਗੜ੍ਹ ਦੇ ਵੱਖ-ਵੱਖ ਪਿੰਡਾਂ, ਸੈਕਟਰਾਂ ਤੋਂ ਵੀ ਵੱਡੀ ਗਿਣਤੀ ਵਿਚ ਬੀਬੀਆਂ, ਬਜ਼ੁਰਗ ਤੇ ਭਾਰੀ ਤਾਦਾਦ ਵਿਚ ਨੌਜਵਾਨਾਂ ਨੇ ਵੀ ਹਾਜ਼ਰੀ ਭਰੀ। ਆਖਰ ਵਿਚ ਚੰਡੀਗੜ੍ਹ ਪੰਜਾਬੀ ਮੰਚ ਦੇ ਜਨਰਲ ਸਕੱਤਰ ਦੇਵੀ ਦਿਆਲ ਸ਼ਰਮਾ ਨੇ ਸਮੂਹ ਪੰਜਾਬੀ ਸੰਗਠਨਾਂ, ਸਹਿਯੋਗੀਆਂ, ਲੇਖਕਾਂ ਅਤੇ ਮੌਜੂਦ ਪੰਜਾਬੀ ਦਰਦੀਆਂ ਦਾ ਧੰਨਵਾਦ ਕੀਤਾ।

Have something to say? Post your comment

 

ਟ੍ਰਾਈਸਿਟੀ

ਪੰਜਾਬ  ਸਰਕਾਰ ਦੀ ਕੋਪਾ ਐਪ ਬਾਰੇ ਐਸ.ਡੀ.ਐਮ ਤੇ ਤਹਿਸੀਲ ਦਫਤਰ ਖਰੜ ਦੇ ਕਰਮਚਾਰੀਆਂ ਨੂੰ ਕੋਵਾ ਐਪ ਬਾਰੇ ਦਿੱਤੀ ਜਾਣਕਾਰੀ 

ਪ੍ਰਾਈਵੇਟ ਸਕੂਲਾਂ ਦੁਆਰਾ ਵਸੂਲੀ ਜਾ ਰਹੀ ਫੀਸ ਵਿਰੁੱਧ ਖਰੜ ਵਿਖੇ ਮਾਪਿਆਂ ਨੇ ਕੀਤਾ ਰੋਸ ਪ੍ਰਦਰਸ਼ਨ

ਡਾਕਟਰ-ਡੇ ਤੇ ਡਾਕਟਰ ਬੰਗੜ ਦਾ ਸਨਮਾਨ

ਪੰਜਾਬ ਨੇਸ਼ਨਲ ਬੈਂਕ ਦੀ ਸ਼ਾਖਾ ਵਿੱਚ ਸ਼ਾਟ ਸਰਕਿਟ ਨਾਲ ਲੱਗੀ ਅੱਗ

ਸੰਨੀ ਇਨਕਲੇਵ ਖਰੜ ਸਥਿਤ ਜਲਵਾਯੂ ਟਾਵਰ ਵਿਚ ਚਲਾਈ ਗੋਲੀ ਨਾਲ ਇੱਕ ਜਖਮੀ

ਸਦਰ ਪੁਲਿਸ ਖਰੜ ਵਲੋਂ ਚੋਰ ਗਿਰਫਤਾਰ

ਕਲੀਨਿਕਲ ਅਸਟੈਲਿਸਮੈਂਟ ਐਕਟ ਦੇ ਵਿਰੋਧ 'ਚ ਖਰੜ ਦੀਆਂ ਲੈਬਾਰਟਰੀਆਂ ਰਹੀਆਂ ਬੰਦ

ਮੁੰਡੀ ਖਰੜ ਅਤੇ ਪੈਰਾਡਾਈਸ ਖਰੜ ਵਿਚ ਵਾਪਰੀਆਂ ਦੋ ਖੁਦਕਸ਼ੀਆਂ ਦੀਆਂ ਘਟਨਾਵਾਂ ਦੋ ਦੀ ਮੌਤ

ਪਿੰਡ ਦੇਸੂਮਾਜਰਾ 'ਚ ਪਿਛਲੇ ਸਾਲ ਹੋਏ ਔਰਤ ਦੇ ਕਤਲ ਦੇ ਮਾਮਲੇ ਨੂੰ ਸੁਲਝਾਇਆ: ਰਵਜੋਤ ਕੌਰ ਗਰੇਵਾਲ

ਪੰਜਾਬ ਸਰਕਾਰ ਦੇ ਪੰਜਾਬੀ ਵਿਰੋਧੀ ਰਵੱਈਏ ਦੇ ਖ਼ਿਲਾਫ਼ ਸੰਘਰਸ਼ ਛੇੜਨ ਲਈ ਮਜਬੂਰ-ਕੇਂਦਰੀ ਪੰਜਾਬੀ ਲੇਖਕ ਸਭਾ