ਧਰਮ

ਜੀਵਨ ਦੇ ਘਾਟ ਤੇ ਕਮੀਆਂ ਨੂੰ ਦੂਰ ਕਰਨ ਲਈ ਗੀਤਾ ਇਕ ਕੀਮਤੀ ਰਤਨ - ਸਿਹਤ ਮੰਤਰੀ

December 14, 2018 07:32 PM


ਚੰਡੀਗੜ,   - ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਜੀਵਨ ਦੇ ਘਾਟ ਤੇ ਕਮੀਆਂ ਨੂੰ ਦੂਰ ਕਰਨ ਲਈ ਗੀਤਾ ਇਕ ਕੀਮਤੀ ਰਤਨ ਹੈ, ਜਿਸ ਨਾਲ ਗਿਆਨ, ਕਰਮ, ਧਰਮ ਅਤੇ ਭਗਤੀ ਯੋਗ ਦੀ ਸਾਧਨਾ ਕੀਤੀ ਜਾ ਸਕਦੀ ਹੈ|
ਸ੍ਰੀ ਵਿਜ ਅੱਜ ਕੁਰੂਕਸ਼ੇਤਰ ਦੇ ਕੌਮਾਂਤਰੀ ਗੀਤਾ ਜੈਯੰਤੀ ਮੇਲੇ ਵਿਚ ਆਯੋਜਿਤ ਪ੍ਰੋਗ੍ਰਾਮ ਵਿਚ ਬਤੌਰ ਮੁੱਖ ਮਹਿਮਾਨ ਬੋਲ ਰਹੇ ਸਨ| ਉਨਾਂ ਕਿਹਾ ਕਿ ਗੀਤਾ ਨਾ ਸਿਫਰ ਆਨੰਦ ਨਾਲ ਜੀਨ ਦਾ ਰਸਤਾ ਵਿਖਾਉਂਦੀ ਹੈ, ਸਗੋਂ ਭਟਕੇ ਹੋਏ ਲੋਕਾਂ ਨੂੰ ਸਹੀ ਰਸਤਾ ਚੁਣਨ ਵਿਚ ਮਦਦ ਕਰਦੀ ਹੈ| ਉਨਾਂ ਕਿਹਾ ਕਿ ਗੀਤਾ ਸੰਘਰਸ਼ ਕਰਨ ਅਤੇ ਨਿਸ਼ਕਾਮ ਭਾਵ ਨਾਲ ਸੇਵਾ ਕਰਨ ਦੀ ਪ੍ਰੇਰਣਾ ਦਿੰਦੀ ਹੈ|
ਉਨਾਂ ਕਿਹਾ ਕਿ ਹਰਿਆਣਾ ਦੀ ਸ਼ੈਲੀ ਬਹੁਤ ਪੁਰਾਣੀ ਹੈ, ਜੋ ਕਿ ਹੜਪੱਪਾ ਨਾਲ ਮਿਲਦੀ-ਜੁਲਦੀ ਹੈ| ਉਨਾਂ ਦਸਿਆ ਕਿ ਹਰਿਆਣਾ ਦੇ ਜਿਲਾ ਹਿਸਾਰ ਦੇ ਪਿੰਡ ਰਾਖੀਗੜੀ ਵਿਚ ਕੀਤੀ ਗਈ ਖੁਦਾਈ ਵਿਚ 7, 000 ਸਾਲ ਪੁਰਾਣੀ ਸਭਿਅਤਾ ਦੇ ਅਵਸ਼ੇਸ਼ ਮਿਲੇ ਹਨ, ਜਿੱਥੇ ਦੀ ਨਾਲੀਆਂ, ਸੜਕਾਂ ਅਤੇ ਘਰਾਂ ਵਿਚ ਪਾਈ ਗਈ ਇੱਟਾਂ ਅਤੇ ਹੋਰ ਸਮਾਨ ਪੂਰੀ ਤਰਾਂ ਨਾਲ ਹੜਪੱਪਾ ਦੇ ਸਮੇਂ ਦੀ ਸਭਿਅਤਾ ਦਰਸਾਉਂਦਾ ਹੈ|
ਇਸ ਤੋਂ ਬਾਅਦ ਸ੍ਰੀ ਵਿਜ ਨੇ ਸਟਾਲਾਂ ਦਾ ਦੌਰਾ ਕੀਤਾ, ਜਿਸ ਦੌਰਾਨ ਉਨਾਂ ਨੇ ਮੁਗਲ ਸਮੇਂ ਅਤੇ ਪੁਰਾਣੇ ਸਿੱਕਿਆਂ, ਹੱਥ ਨਾਲ ਬਣੀ ਚਾਰਪਾਈਆਂ ਅਤੇ ਹੋਰ ਸਟਾਲਾਂ ਨੂੰ ਵੇਖਿਆ|

Have something to say? Post your comment

 

ਧਰਮ

ਸਕੂਲ ਸਿੱਖਿਆ ਵਿਭਾਗ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਤ ਵਿਦਿਅਕ ਮੁਕਾਬਲਿਆਂ ਦੀ ਸੂਚੀ ਜਾਰੀ

ਮੁੱਖ ਮੰਤਰੀ ਹਰਿਆਣਾ ਨੇ ਮਾਤਾ ਮਨਸਾ ਦੇਵੀ ਪਰਿਸਰ ਵਿਚ ਓਪੀਡੀ,  ਡਾਇਗਨੋਸਟਿਕ ਸੈਂਟਰ ਦੀ ਸਥਾਪਨਾ ਦੀ ਮੰਜੂਰੀ ਕੀਤੀ ਪ੍ਰਦਾਨ 

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼ਰਧਾ ਨਾਲ ਮਨਾਇਆ ਛੇਵੇਂ ਪਾਤਸ਼ਾਹ ਦਾ ਮੀਰੀ ਪੀਰੀ ਦਿਵਸ

ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਨਾ ਤੇ ਮੀਰੀ ਪੀਰੀ ਦਿਵਸ ਤੇ ਸਿੱਖ ਸੰਗਤਾਂ ਨੂੰ ਵਧਾਈ -ਬਾਬਾ ਬਲਬੀਰ ਸਿੰਘ 

ਦਲਿ ਭੰਜਨੁ ਗੁਰ ਸੂਰਮਾ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ

ਹੱਕ, ਸੱਚ, ਧਰਮ ਅਤੇ ਮਨੁੱਖੀ ਆਜ਼ਾਦੀ ਦੀ ਰੱਖਿਆ ਦੇ ਉੱਚੇ ਆਦਰਸ਼ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ

ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਸੰਗਤਾਂ ਨੂੰ ਸ਼੍ਰੋਮਣੀ ਕਮੇਟੀ ਦੀ ਖਾਸ ਅਪੀਲ

‘ਇਸਲਾਮ ਧਰਮ ਵਿਚ ਰਮਜ਼ਾਨ ਮਹੀਨੇ ਦੀ ਮਹੱਤਤਾ ....

ਨਾਨਕਸਰ ਦਰਸ਼ਨ

ਪੰਜਾਬ ਸਰਕਾਰ ਦੇ ਉਪਰਾਲਿਆਂ ਤਹਿਤ ਹਜੂਰ ਸਾਹਿਬ ਤੋਂ 9 ਸ਼ਰਧਾਲੂ ਫਾਜ਼ਿਲਕਾ ਵਾਪਸ ਪਰਤੇ