August 13, 2020

ਕਾਰੋਬਾਰ

ਹਰਿਆਣਾ ਕੌਸ਼ਲ ਵਿਕਾਸ ਯੋਜਨਾ ਦੇ ਤਹਿਤ 2.78 ਲੱਖ ਸਿਖਿਆਰਥੀਆਂ ਨੂੰ ਸਿਖਲਾਈ ਦੇਣ ਦਾ ਟੀਚਾ


ਚੰਡੀਗੜ, - ਹਰਿਆਣਾ ਕੌਸ਼ਲ ਵਿਕਾਸ ਯੋਜਨਾ ਦੇ ਤਹਿਤ ਸੂਬੇ ਵਿਚ 2.78 ਲੱਖ ਸਿਖਿਆਰਥੀਆਂ ਨੂੰ ਸਿਖਲਾਈ ਦੇਣ ਦਾ ਟੀਚਾ ਹੈ|
ਇਸ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਇਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਕੌਸ਼ਲ ਵਿਕਾਸ ਅਤੇ ਉਦਯੋਗਿਕ ਸਿਖਲਾਈ ਵਿਭਾਗ ਨਵੀਂ ਤਕਨੀਕ ਰਾਹੀਂ ਨੌਜੁਆਨਾਂ ਨੂੰ ਟ੍ਰੇਨਡ ਕਰ ਰਿਹਾ ਹੈ ਤਾਂ ਜੋ ਕੋਰਸ ਕਰਦੇ ਹੀ ਉਨਾਂ ਨੂੰ ਜਾਂ ਤਾਂ ਕੋਈ ਨੌਕਰੀ ਮਿਲ ਸਕੇ ਜਾਂ ਫ਼ਿਰ ਉਹ ਸਵੈ ਦਾ ਕਾਰੋਬਾਰ ਸ਼ੁਰੂ ਕਰ ਸਕਣ| ਉਨਾਂ ਨੇ ਦਸਿਆ ਕਿ ਸਾਲ 1966 ਵਿਚ ਜਦੋਂ ਹਰਿਆਣਾ ਰਾਜ ਬਣਿਆ ਤਾਂ ਉਸ ਸਮੇਂ ਸਿਰਫ਼ 48 ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਨ ਸਨ ਅਤੇ ਉਨਾਂ ਵਿਚ ਕੁੱਲ 7156 ਮੰਜੂਰ ਸੀਟਾਂ ਸੀ| ਮੌਜੂਦਾ ਵਿਚ ਕੁੱਲ 388 ਸਰਕਾਰੀ ਤੇ ਨਿਜੀ ਉਦਯੋਗਿਕ ਸਿਖਲਾਈ ਸੰਸਥਾਵਾਂ