Punjab

ਬਹਿਬਲ ਕਲਾਂ ਚ ਮਾਮਲਿਆਂ ਚ ਬਾਦਲ ਦੋਸ਼ੀ ਨਹੀਂ-ਅਮਰਿੰਦਰ

ਕੌਮੀ ਮਾਰਗ ਬਿਊਰੋ | June 30, 2020 11:02 AM

 ! ਪੜ੍ਹੋ ਮੁੱਖ ਮੰਤਰੀ ਨੇ ਪ੍ਰਤਾਪ ਬਾਜਵਾ ਤੇ ਦੂਲੋ ਨੂੰ ਕਿਵੇਂ ਦਿਖਾਏ ਤਿੱਖੇ ਤੇਵਰ
ਚੰਡੀਗੜ੍ਹ :- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਮੀਡੀਆ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਮੰਤਰੀ ਮੰਡਲ ਵਿੱਚ ਫਿਲਹਾਲ ਕੋਈ ਬਦਲਾਅ ਦਾ ਵਿਚਾਰ ਨਹੀਂ , ਉਨ੍ਹਾਂ ਨਵਜੋਤ ਸਿੱਧੂ ਬਾਰੇ ਪੁੱਛੇ ਸਵਾਲ ਦੇ ਜਵਾਬ ਚ ਕਿਹਾ ਕਿ ਉਨ੍ਹਾਂ ਕਿਹੜਾ ਕਾਂਗਰਸ ਛੱਡੀ ਹੈ।ਉਸ ਬਾਰੇ ਫੈਸਲਾ ਕਾਂਗਰਸ ਦੀ ਕੇਂਦਰੀ ਹਾਈ ਕਮਾਨ ਨੇ ਕਰਨਾ ਹੈ ਕਿ ਉਨ੍ਹਾਂ ਤੋਂ ਕਿੱਥੇ ਕੰਮ ਲੈਣਾ ਹੈ । ਇਸ ਸਮੇਂ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸੀ ਆਗੂ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਦੂਲੋਂ ਵਿਰੁੱਧ ਤਿੱਖੀ ਟਿੱਪਣੀ ਕਰਦਿਆਂ ਕਿਹਾ ਕਿ ਉਹ ਰਾਜ ਸਭਾ ਦੇ ਮੈਂਬਰ ਹਨ, ਉਨ੍ਹਾਂ ਨੂੰ ਆਪਣੀ ਸਲਾਹ ਉੱਥੇ ਹੀ ਦੇਣੀ ਚਾਹੀਦੀ ਹੈ ।ਉਨ੍ਹਾਂ ਸਾਫ ਸ਼ਬਦਾਂ ਚ ਕਿਹਾ ਕਿ ਉਨ੍ਹਾਂ ਵੱਲੋਂ ਮੈਨੂੰ ਭੇਜਿਆ ਜਾਂਦੀਆਂ ਚਿੱਠੀਆਂ ਮੈਂ ਬਿਲਕੁਲ ਨਹੀਂ ਪੜ੍ਹਦਾ । ਕੈਪਟਨ ਅਮਰਿੰਦਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਡੀਜੀਪੀ ਦਿਨਕਰ ਗੁਪਤਾ ਨੂੰ ਕੇਂਦਰ ਚ ਭੇਜੇ ਜਾਣ ਦੇ ਸਵਾਲ ਦੇ ਜਵਾਬ ਚ ਕਿਹਾ ਕਿ ਉਹ ਪੰਜਾਬ ਚ ਹੀ ਰਹਿਣਗੇ ਅਤੇ ਉਨ੍ਹਾਂ ਇਹ ਸਮੇਂ ਦਿਨਕਰ ਗੁਪਤਾ ਅਤੇ ਉਨ੍ਹਾਂ ਦੀ ਪਤਨੀ ਨਵਨਿਯੁਕਤ ਚੀਫ ਸੈਕਟਰੀ ਵਿੰਨੀ ਮਹਾਜਨ ਦੀ ਤਾਰੀਫ ਕਰਦਿਆਂ ਕਿਹਾ ਕਿ ਇਹ ਦੋਵੇਂ ਕਾਬੁਲ ਅਫ਼ਸਰ ਹਨ , ਤੇ ਦੋਵੇਂ ਹੀ ਰਹਿਣਗੇ । ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੋਵੇਂ ਪਤੀ -ਪਤਨੀ ਦੀ ਨਿਯੁਕਤੀ ਬਾਰੇ ਹੁੰਦੇ ਇਸ ਸਮੇਂ ਮੁੱਖ ਮੰਤਰੀ ਨੇ ਤ੍ਰਿਪਤ ਬਾਜਵਾ, ਓਪੀ ਸੋਨੀ ਤੇ ਬਲਬੀਰ ਸਿੱਧੂ ਦਾ ਨਾਂ ਲੈ ਕੇ ਤਰੀਫ ਕਰਦੇ ਕਿਹਾ ਕਿ ਉਨ੍ਹਾਂ ਦੇ ਬਾਕੀ ਮੰਤਰੀ ਵੀ ਵਧੀਆ ਕੰਮ ਕਰਦੇ ਹਨ । ਬਰਗਾੜੀ ਬੇਅਦਬੀ ਮਾਮਲਿਆਂ ਤੋਂ ਬਾਅਦ ਵਾਪਰੇ ਬਹਿਬਲ ਕਲਾਂ ਕਾਂਡ ਅਤੇ ਕੋਟਕਪੂਰਾ ਗੋਲੀ ਕਾਂਡ ਚ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਦੇ ਦੋਸ਼ੀ ਪਾਏ ਜਾਣ ਬਾਰੇ ਐਸਆਈਟੀ ਦੇ ਇੰਚਾਰਜ ਉਮਰ ਵਿਜੇ ਪ੍ਰਤਾਪ ਸਿੰਘ ਵੱਲੋਂ ਲਿਖੀ ਗਈ ਜੱਜ ਨੂੰ ਚਿੱਠੀ ਦੇ ਜਵਾਬ ਚ ਕਿਹਾ ਕਿ ਉਨ੍ਹਾਂ ਨੂੰ ਦੋਸ਼ੀ ਨਹੀਂ ਪਾਇਆ ਗਿਆ , ਸਗੋਂ ਇਸ ਬਾਰੇ ਐੱਸਆਈਟੀ ਅਜੇ ਜਾਂਚ ਕਰ ਰਹੀ ਹੈ । ਇਸ ਸਮੇਂ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਲਿਖੀ ਗਈ ਚਿੱਠੀ ਬਾਰੇ ਪੁੱਛੇ ਗਏ ਸਵਾਲਾਂ ਦੇ ਜਵਾਬ ਚ ਕਿਹਾ ਕਿ ਉਹ ਤਾਂ ਕੁੰਵਰ ਵਿਜੇ ਪ੍ਰਤਾਪ ਵੱਲੋਂ ਚਿੱਠੀ ਜੱਜ ਨੂੰ ਇਹ ਲਿਖੀ ਗਈ ਹੈ, ਕਿ ਜਿਸ ਜੱਜ ਕੋਲ ਇਹ ਕੇਸ ਦਿੱਤਾ ਗਿਆ ਹੈ ਉਸ ਤੋਂ ਵਾਪਸ ਲਿਆ ਜਾਵੇ , ਕਿਉਂਕਿ ਉਸ ਜੱਜ ਦੇ ਨਾਲ ਬਾਦਲ ਪਰਿਵਾਰ ਨਾਲ ਨੇੜੇ ਦੇ ਸਬੰਧ ਹਨ ।

Have something to say? Post your comment