Haryana

ਹਰਿਆਣਾ ਸਰਕਾਰ ਵੱਲਅ ਸੂਬੇ ਦੇ ਕਿਸਾਨਾਂ ਨੂੰ ਫਸਲਾਂ ਦੀ ਬਿਜਾਈ ਲਈ ਖੇਤੀਬਾੜੀ ਯੰਤਰਾਂ 'ਤੇ ਗ੍ਰਾਂਟ ਦੇਣ ਦਾ ਫੈਸਲਾ ਕੀਤਾ - ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ

ਕੌਮੀ ਮਾਰਗ ਬਿਊਰੋ | June 30, 2020 11:00 AM


ਚੰਡੀਗੜ,  - ਹਰਿਆਣਾ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਜੈ ਪ੍ਰਕਾਸ਼ ਦਲਾਲ ਨੇ ਦਸਿਆ ਕਿ ਸੂਬਾ ਸਰਕਾਰ ਕਿਸਾਨਾਂ ਦੇ ਹਿੱਤ ਵਿਚ ਕਈ ਅਹਿਮ ਕਦਮ ਚੁੱਕ ਰਹੀ ਹੈਇਸ ਦਿਸ਼ਾ ਵਿਚ ਅੱਗੇ ਵੱਧਾਉਂਦੇ ਹੋਏ ਸੂਬਾ ਸਰਕਾਰ ਨੇ ਮੇਰਾ ਪਾਣੀ,  ਮੇਰੀ ਵਿਰਾਸਤ ਯੋਜਨਾ ਦੇ ਤਹਿਤ ਖਰੀਫ ਫਸਲਾਂ ਦੀ ਬਿਜਾਈ ਲਈ ਖੇਤੀਬਾੜੀ ਯੰਤਰਾਂ 'ਤੇ ਵੀ ਗ੍ਰਾਂਟ ਦੇਣ ਦਾ ਫੈਸਲਾ ਕੀਤਾ ਹੈਕਿਸਾਨਾਂ ਨੂੰ 30 ਜੂਨ, 2020 ਤਕ ਇਸ ਲਈ ਆਨਲਾਇਨ ਬਿਨੈ ਕਰਨਾ ਹੋਵੇਗਾ|
ਸ੍ਰੀ ਦਲਾਲ ਨੇ ਅੱਜ ਇੱਥੇ ਇਹ ਜਾਣਕਾਰੀ ਦਿੱਤੀ ਕਿ ਆਉਣ ਵਾਲੀ ਪੀੜੀ ਨੂੰ ਵਿਰਾਸਤ ਵਿਚ ਜੇਕਰ ਪਾਣੀ ਦੇਣਾ ਹੈ ਤਾਂ ਸਾਨੂੰ ਅੱਜ ਹੀ ਸੰਭਲਨਾ ਹੋਵੇਗਾਜਲ ਸਰੰਖਣ ਦੀ ਦਿਸ਼ਾ ਵਿਚ ਸੂਬਾ ਸਰਕਾਰ ਵੱਲੋਂ ਗੰਭੀਰਤਾ ਨਾਲ ਯਤਨ ਕੀਤੇ ਜਾ ਰਹੇ ਹਨ ਅਤੇ ਇਸ ਦਿਸ਼ਾ ਵਿਚ ਕਈ ਯੋਜਨਾਵਾਂ ਲਾਗੂ ਕੀਤੀਆਂ ਹਨਇਸ ਲੜੀ ਵਿਚ ਮੇਰਾ ਪਾਣੀ,  ਮੇਰੀ ਵਿਰਾਸਤ ਯੋਜਨਾ ਸ਼ੁਰੂ ਕੀਤੀ ਹੈ,  ਜਿਸ ਦਾ ਮੰਤਵ ਕਿਸਾਨਾਂ ਨੂੰ ਝੋਨੇ ਦੀ ਥਾਂ ਦੂਜੀ ਫਸਲ ਲਗਾਉਣ ਲਈ ਪ੍ਰੇਰਿਤ ਕਰਨਾ ਹੈ ਤਾਂ ਜੋ ਕਿਸਾਨ ਫਸਲ ਵਿਵਿਧੀਕਰਣ ਵੱਲੋ ਮੋਹਰੀ ਹੋ ਕੇ ਸਰਕਾਰ ਦੀ ਪਾਣੀ ਸਰੰਖਣ ਮੁਹਿੰਮ ਵਿਚ ਆਪਣਾ ਯੋਗਦਾਨ ਦੇ ਸਕੇਉਨਾਂ ਕਿਹਾ ਕਿ ਸਰਕਾਰੀ ਦੀ ਇੱਛਾ ਜਮੀਨੀ ਪਾਣੀ ਨੂੰ ਬਚਾਉਣ ਦੀ ਹੈ,  ਜਿੰਨਾਂ ਖੇਤਰ ਵਿਚ ਜਮੀਨੀ ਪਾਣੀ ਦਾ ਪੱਧਰ 40 ਮੀਟਰ ਤੋਂ ਹੇਠਾਂ ਹੈ,  ਉਨਾਂ ਖੇਤਰਾਂ ਵਿਚ ਕਿਸਾਨਾਂ ਤੋਂ ਝੋਨੇ ਨਾ ਲਗਾਉਣ ਦੀ ਅਪੀਲ ਕੀਤੀ ਜਾ ਰਹੀ ਹੈ,  ਤਾਂ ਜੋ ਭਵਿੱਖ ਵਿਚ ਪਾਣੀ ਸੰਕਟ ਪੈਦਾ ਨਾ ਸਕੇ ਅਤੇ ਕਿਸਾਨ ਦੀ ਜਮੀਨ ਵੀ ਉਪਜਾਊ ਬਣੀ ਰਹੀ|
ਖੇਤੀਬਾੜੀਖ ਮੰਤਰੀ ਨੇ ਕਿਹਾ ਕਿ ਮੇਰਾ ਪਾਣੀ ਮੇਰੀ ਵਿਰਾਸਤ ਯੋਜਨਾ ਦੇ ਪ੍ਰਤੀ ਕਿਸਾਨਾਂ ਨੂੰ ਹੋਰ ਵੱਧ ਖਿੱਚਣ ਲਈ ਹੀ ਸੂਬਾ ਸਰਕਾਰ ਵੱਲੋਂ ਹੁਣ ਖਰੀਫ ਫਸਲਾਂ ਦੀ ਬਿਜਾਈ ਲਈ ਖੇਤੀਬਾੜੀ ਯੰਤਰਾਂ 'ਤੇ ਵੀ ਗ੍ਰਾਂਟ ਦੇਣ ਦਾ ਫੈਸਲਾ ਕੀਤਾ ਹੈਕਿਸਾਨਾਂ ਨੂੰ ਗ੍ਰਾਂਟ ਲਈ 30 ਜੂਨ, 2020 ਤਕ ਆਨਲਾਇਨ ਬਿਨੈ ਕਰਨਾ ਹੋਵੇਗਾ|
ਉਨਾਂ ਦਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਸਾਲ 2020-21 ਵਿਚ ਖਰੀਫ ਫਸਲਾਂ ਦੀ ਬਿਜਾਈ ਲਈ ਝੋਨੇ ਦੀ ਸਿੱਧੀ ਬਿਜਾਈ ਮਸ਼ੀਨ,  ਨਿਊਮੇਟਿਕ ਪਲਾਂਟਰ,  ਮਲਟੀਕ੍ਰਾਪ ਮੇਜ ਪਲਾਂਟਰ,  ਪੈਂਡੀ ਟ੍ਰਾਂਸਪਲਾਂਟਰ ਅਤੇ ਤੋਂ ਕਤਾਰ ਵਾਲੀ ਮਸ਼ੀਨ,  ਰੇਜਡ ਬੈਡ ਪਲਾਂਟਰ ਆਦਿ ਮਸ਼ੀਨਾਂ 'ਤੇ ਗ੍ਰਾਂਟ ਦਿੱਤੀ ਜਾ ਰਹੀ ਹੈਇਹ ਗ੍ਰਾਂਟ ਕਿਸਾਨਾਂ ਨੂੰ ਪਹਿਲੇ ਆਓ,  ਪਹਿਲੇ ਪਾਓ ਆਧਾਰ 'ਤੇ ਦਿੱਤੀ ਜਾਵੇਗੀਸ੍ਰੀ ਦਲਾਲ ਨੇ ਦਸਿਆ ਕਿ ਅਨੁਸੂਚਿਤ ਜਾਤੀ,  ਛੋਟੇ ਤੇ ਮੱਧਰੇ ਅਤੇ ਮਹਿਲਾ ਕਿਸਾਨਾਂ ਲਈ 50 ਫੀਸਦੀ ਤੇ ਵੱਡੇ ਕਿਸਾਨਾਂ ਲਈ 40 ਫੀਸਦੀ ਜਾਂ ਵੱਧ ਤੋਂ ਵੱਧ ਸੀਮਾ ਤਕ ਗ੍ਰਾਂਟ ਦਿੱਤੀ ਜਾਣੀ ਹੈ|

 

Have something to say? Post your comment